ਡਿਸਕਲੇਮਰ
surinder digital services · voteon.in
ਮਹੱਤਵਪੂਰਨ ਐਲਾਨ
ਇਹ ਇੱਕ ਮਨੋਰੰਜਨ ਐਪ (Entertainment App) ਹੈ। ਇਸ ਦਾ ਕਿਸੇ ਵੀ ਅਸਲੀ ਚੋਣ, ਚੋਣ ਕਮਿਸ਼ਨ ਜਾਂ ਕਿਸੇ ਸਰਕਾਰੀ ਸੰਸਥਾ ਨਾਲ ਕੋਈ ਲੈਣ-ਦੇਣ ਨਹੀਂ ਹੈ। ਇੱਥੇ ਦਿਖਣ ਵਾਲੇ ਨਤੀਜੇ ਲੋਕਾਂ ਦੀ ਮਨਪਸੰਦਗੀ ਦਾ ਮਨੋਰੰਜਨ ਭਰਪੂਰ ਪੋਲ ਹਨ — ਕੋਈ ਅਧਿਕਾਰਿਤ ਚੋਣ ਨਤੀਜਾ ਨਹੀਂ।
1. ਵੋਟ ਅਤੇ ਲਾਈਕ
ਇਹ ਐਪ ਸਿਰਫ਼ ਮਨੋਰੰਜਨ ਲਈ ਹੈ। ਕੋਈ ਵੀ ਵਿਅਕਤੀ ਆਪਣੇ ਮਨਪਸੰਦ ਕੈਂਡੀਡੇਟ ਨੂੰ ਉੱਪਰ ਰੱਖਣ ਲਈ ਜਿੰਨੀ ਵਾਰ ਮਰਜ਼ੀ ਲਾਈਕ ਦੇ ਸਕਦਾ ਹੈ — ਕੋਈ ਰਜਿਸਟਰ ਨਹੀਂ, ਕੋਈ ਲੌਗਿਨ ਨਹੀਂ।
2. ਲਾਈਕ ਕਿੱਥੇ ਸੇਵ ਹੁੰਦੇ ਹਨ
ਸਾਰੇ ਲਾਈਕਾਂ ਦਾ ਰਿਕਾਰਡ ਸੁਰੱਖਿਅਤ ਕਲਾਉਡ (Cloud) ਵਿੱਚ ਸੇਵ ਹੁੰਦਾ ਹੈ, ਤਾਂ ਜੋ ਗਿਣਤੀ ਰੀਅਲ ਟਾਈਮ ਵਿੱਚ ਸਾਰਿਆਂ ਯੂਜ਼ਰਾਂ ਨੂੰ ਇੱਕੋ ਸਮੇਂ ਅਪਡੇਟ ਹੋ ਕੇ ਦਿਖੇ। ਕੋਈ ਨਿੱਜੀ ਜਾਣਕਾਰੀ ਨਹੀਂ ਮੰਗੀ ਜਾਂ ਸੇਵ ਹੁੰਦੀ।
3. ਕੋਈ ਛੇੜਛਾੜ ਨਹੀਂ
ਇਸ ਐਪ ਵਿੱਚ ਅਸੀਂ ਕੋਈ ਛੇੜਛਾੜ ਨਹੀਂ ਕਰਦੇ — ਸਾਰੇ ਲਾਈਕ ਯੂਜ਼ਰਾਂ ਵੱਲੋਂ ਹੀ ਦਿੱਤੇ ਗਏ ਹਨ।
ਸਾਡੇ ਕੋਡ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜਿਸ ਨਾਲ ਅਸੀਂ ਕਿਸੇ ਖਾਸ ਕੈਂਡੀਡੇਟ ਦੀ ਗਿਣਤੀ ਵਧਾ ਸਕੀਏ ਜਾਂ ਉਸ ਨੂੰ ਉੱਪਰ ਦਿਖਾ ਸਕੀਏ। ਜਿਸ ਕੈਂਡੀਡੇਟ ਨੂੰ ਲੋਕ ਸਭ ਤੋਂ ਵੱਧ ਲਾਈਕ ਦਿੰਦੇ ਹਨ, ਉਹੀ ਲੀਡਰਬੋਰਡ ਵਿੱਚ ਸਭ ਤੋਂ ਉੱਪਰ ਆ ਜਾਂਦਾ ਹੈ।
4. ਵਿਗਿਆਪਨ (ਐਡਸ)
ਇਹ ਐਪ Google AdMob ਦੀ ਵਰਤੋਂ ਕਰਦੀ ਹੈ ਐਡ (ਵਿਗਿਆਪਨ) ਦਿਖਾਉਣ ਲਈ। ਐਡਾਂ ਤੋਂ ਮਿਲਦੀ ਆਮਦਨ ਨਾਲ ਐਪ ਮੁਫ਼ਤ ਚੱਲਦੀ ਹੈ। ਐਡਾਂ ਬਾਰੇ ਵੇਰਵਾ ਪਰਾਈਵੇਸੀ ਪਾਲਿਸੀ ਪੇਜ ਵਿੱਚ ਹੈ।
5. ਜ਼ਿੰਮੇਵਾਰੀ ਦੀ ਸੀਮਾ
ਇਸ ਐਪ ਵਿੱਚ ਦਿਖਣ ਵਾਲੀ ਗਿਣਤੀ ਜਾਂ ਰੈਂਕਿੰਗ ਦਾ ਕਿਸੇ ਅਸਲੀ ਚੋਣ ਨਤੀਜੇ, ਕਿਸੇ ਸਿਆਸੀ ਪਾਰਟੀ ਜਾਂ ਕਿਸੇ ਵਿਅਕਤੀ ਦੀ ਸਾਖ ਨਾਲ ਕੋਈ ਸਬੰਧ ਨਹੀਂ। ਇਹ ਸਿਰਫ਼ ਮਨੋਰੰਜਨ ਲਈ ਬਣਾਈ ਗਈ ਐਪ ਹੈ।